ਬੜੇ  ਸਾਲਾਂ  ਬਾਅਦ  ਕੋਈ  ਇਹੋ  ਜੇਹਾ  ਨੇਤਾ  ਆਉਂਦਾ  ਹੈ , ਜਿਹੜਾ  ਨੇਤਾ  ਨਹੀਂ , ਇਕ  ਆਦਰਸ਼  ਪੁਰਖ  ਹੁੰਦਾ  ਹੈ  | ਉਹ  ਲੋਕਾਂ  ਦੇ  ਭਲੇ  ਬਾਰੇ  ਸੋਚਦਾ  ਹੈ , ਦਿਨ – ਰਾਤ  ਮਿਹਨਤ  ਕਰਦਾ  ਹੈ , ਜਨਤਾ  ਨੂੰ  ਖੁਸ਼  ਰੱਖਦਾ  ਹੈ  ਅਤੇ  ਦੇਸ਼  ਨੂੰ  ਤਰੱਕੀ  ਦੀ  ਰਾਹ  ਤੇ  ਲੈਕੇ  ਜਾਂਦਾ  ਹੈ  |

  • ਓਹਨੂੰ ਦੇਖਦੇ  ਸਾਰ  ਹੀ  ਅੱਖਾਂ  ਖਿਲ  ਜਾਂਦੀਆਂ  ਨੇ  |
  • ਮੂੰਹੋਂ ਉਸ  ਦੇ  ਵਾਸਤੇ  ਕੇਵਲ  ਚੰਗੇ  ਸ਼ਬਦ  ਹੀ  ਨਿਕਲਦੇ  ਨੇ  |
  • ਇਹਨਾ ਵਧੀਆ  ਕਿ  ਉਸ  ਦਾ  ਕੋਈ  ਮੁਕਾਬਲਾ  ਹੀ  ਨਹੀਂ  |
  • ਅੱਸੀ ਆਪਣੇ  ਬੱਚਿਆਂ  ਨੂੰ  ਉਸ  ਦੇ  ਵਾਂਗ  ਬਣਨ  ਨੂੰ  ਕਹਿੰਦੇ  ਨੇ  |

ਅੱਸੀ  ਸਲਾਮ  ਠੋਕਦੇ  ਪਏ  ਹਾਂ  ਕੈਨੇਡਾ  ਦੇ  ਪ੍ਰਧਾਨ  ਮੰਤਰੀ  ਸ਼੍ਰੀ  ਜਸਟਿਨ  ਟਰੂਡੋ  ਨੂੰ  | ਇਹ  43  ਸਾਲ  ਦੀ  ਛੋਟੀ  ਉਮਰ  ਵਿਚ  ਹੀ  ਕੈਨੇਡਾ  ਦੇ  ਪ੍ਰਧਾਨ  ਮੰਤਰੀ  ਬਣੇ  ਤੇ  ਆਂਦੇ  ਸਾਰ  ਹੀ  ਇਹਨਾਂ  ਨੇ  ਆਪਣੇ  ਕੈਬਿਨੇਟ  ਨੂੰ  ਪੰਜਾਬੀਆਂ  ਨਾਲ  ਭਰਤਾ | ਨਾਲ  ਹੀ  ਇਹਨਾਂ  ਨੇ  ਅੱਧਾ  ਕੈਬਿਨੇਟ  ਜਨਾਨੀਆਂ  ਨਾਲ  ਭਰਤਾ , ਕਿਉਂਕਿ  ਉਹ  ਔਰਤਾਂ  ਦੀ  ਇੱਜ਼ਤ  ਕਰਦੇ  ਨੇ  | ਇਹਨਾਂ  ਗੱਲਾਂ  ਕਰਕੇ  ਹਰ  ਕੋਈ  ਇਹਨਾਂ  ਦੀ  ਤਾਰੀਫ  ਕਰਦਾ  ਹੈ  |

ਅੱਜ  ਤੇ  ਪੂਰੀ  ਦੁਨੀਆਂ  ਕੈਨੇਡਾ  ਆਉਣਾ  ਚਾਹੁੰਦੀ  ਹੈ | ਪਿਛਲੇ  ਸਾਲ  2017  ਵਿਚ  ਕੈਨੇਡਾ  ਨੇ  ਰਿਕਾਰਡ  ਬਣਾਇਆ , ਪੰਜਾਬੀਆਂ  ਨੂੰ  ਵੀਜ਼ਾ  ਦੇਕੇ  | ਜਿਸ  ਦਿਨ  ਡੋਨਾਲਡ  ਟਰੰਪ  ਨੇ  ਅਮਰੀਕਾ  ਦਾ  ਇਲੈਕਸ਼ਨ  ਜਿਤਿਆ  ਸੀ , ਉਸ  ਦਿਨ  ਕੈਨੇਡਾ  ਇੱਮੀਗਰੇਸ਼ਨ  ਦੀ  ਵੈਬਸਾਈਟ  ਤੇ  ਇੰਨੇ  ਜ਼ਿਆਦਾ  ਲੋਕ  ਆਏ  ਕਿ  ਉਹ  ਕਰੈਸ਼  ਕਰ  ਗਈ  |

justin-trudeau-3

ਜਸਟਿਨ  ਟਰੂਡੋ  ਨੇ  ਦੁਨੀਆਂ  ਭਰ  ਦੇ  ਨੇਤਾਵਾਂ  ਲਈ  ਇਕ  ਮਿਸਾਲ  ਖੜੀ  ਕੀਤੀ  ਹੈ  | ਓਹਨਾ  ਜਿਹਾ  ਕੋਈ  ਹੋਰ  ਨਹੀਂ  | ਹੇਠ  ਲਿਖੇ  ਕਾਰਨਾਂ  ਕਰਕੇ  ਅਸੀ  ਸਾਰੇ  ਓਹਨਾ  ਦਾ  ਸਤਿਕਾਰ  ਕਰਦੇ  ਹਾਂ  |

1.  ਅੱਧੇ  ਪੰਜਾਬੀ  ਤੇ  ਉਹ  ਆਪ  ਹੀ  ਨੇ

ਲੋਕੀ  ਹੈਰਾਨ  ਹੁੰਦੇ  ਨੇ , ਇਹ  ਜਾਣ  ਕੇ  ਕਿ  ਕੈਨੇਡਾ  ਦਾ  ਪ੍ਰਧਾਨ  ਮੰਤਰੀ :

ਭੰਗੜੇ  ਵੀ  ਪਾਉਂਦਾ  ਹੈ

ਗੁਰੂਦਵਾਰੇ  ਜਾਂਦਾ  ਹੈ

justin-trudeau-4

ਦੀਵਾਲੀ  ਮਨਾਉਂਦਾ  ਹੈ

justin-trudeau-diwali-2

ਵੈਸਾਖੀ  ਮਨਾਉਂਦਾ   ਹੈ

ਲੰਗਰ  ਵਿਚ  ਰੋਟੀਆਂ  ਬੇਲਦਾ  ਹੈ

justin-trudeau-langar

ਪੰਜਾਬੀਆਂ  ਦਾ  ਦਿਲੋਂ  ਸੰਮਾਨ  ਕਰਦਾ  ਹੈ

justin-trudeau-sikhs-3

2.  ਉਹ  ਚੰਗੇ  ਪਰਿਵਾਰ  ਤੋਂ  ਹੈ

ਓਹਨਾ  ਦੇ  ਪਰਿਵਾਰ  ਦੀ  ਖ਼ਾਸਿਯਤ  ਰਹੀ  ਹੈ  ਕਿ  ਉਹ  ਹਮੇਸ਼ਾ  ਲੋਕਾਂ  ਲਈ  ਚੰਗਾ  ਕਰਦੇ  ਰਹੇ  ਨੇ  | ਓਹਨਾ  ਦੇ  ਪਿਤਾ  ਜੀ , ਸ਼੍ਰੀ  ਪਿਏਰੇ  ਟਰੂਡੋ  ਜੀ , ਲਗਾਤਾਰ  15  ਸਾਲ  ਲਈ  ਕੈਨੇਡਾ  ਦੇ  ਪ੍ਰਧਾਨ  ਮੰਤਰੀ  ਰਹੇ  ਸਨ  | ਓਹਨਾ  ਨੇ  1976  ਵਿਚ  ਪਹਿਲੀ  ਬਾਰ  ਕੈਨੇਡਾ  ਵਿਚ  ਓਲਿੰਪਿਕ  ਕਰਵਾਏ  ਅਤੇ  ਕੈਨੇਡਾ  ਦਾ  ਇੱਮੀਗਰੇਸ਼ਨ  ਐਕਟ  ਬਦਲਿਆ  ਸੀ  , ਜਿਸਦੇ  ਕਰਕੇ  ਕੋਈ  ਵੀ  ਕੈਨੇਡਾ  ਆ  ਕੇ  ਬਸ  ਸਕਦਾ  ਸੀ  | ਇਸ  ਤੋਂ  ਪਹਿਲਾਂ  ਕੈਨੇਡਾ  ਕੇਵਲ  ਗੋਰਿਆਂ  ਨੂੰ  ਵਾੜਦਾ  ਸੀ  | ਜੇ  ਉਹ  ਪ੍ਰਧਾਨ  ਮੰਤਰੀ  ਨਾ  ਹੁੰਦੇ  ਤੇ  ਹਜੇ  ਤਕ  ਇੰਨੇ  ਪੰਜਾਬੀ  ਕੈਨੇਡਾ  ਵਿਚ  ਨਾ  ਬਸੇ  ਹੁੰਦੇ  |

justin-trudeau-father-1

ਆਪਣੇ  ਪਿਤਾ  ਜੀ  ਦੀ  ਸੋਚ  ਨੂੰ  ਜਸਟਿਨ  ਟਰੂਡੋ  ਵੀ  ਮੰਨਦੇ  ਹਨ  | ਓਹਨਾ  ਦੇ  ਕੈਬਿਨੇਟ  ਵਿਚ  ਅੱਧੀ  ਗਿਣਤੀ  ਤੋਂ  ਜਿਆਦਾ  ਜਨਾਨੀਆਂ  ਨੇ  ਜੋ  ਕਿ  ਪਹਿਲੀ  ਬਾਰੀ  ਕਿਸੇ  ਮੁਲਕ  ਵਿਚ  ਹੋਇਆ  ਹੈ | ਉਹ  ਛੋਟੇ – ਛੋਟੇ  ਬੱਚਿਆਂ  ਨੂੰ  ਵੀ  ਕਹਿੰਦੇ  ਨੇ  ਕਿ  ਔਰਤਾਂ  ਦਾ  ਸੰਮਾਨ  ਕਰੋ  ਅਤੇ  ਆਪਣੇ  ਆਪ  ਨੂੰ  ਗਰਵ  ਨਾਲ  ਨਾਰੀਵਾਦੀ  (feminist)  ਕਹਿੰਦੇ  ਨੇ  |

justin-trudeau-cabinet

3.  ਉਹ  ਸਾਰੇ  ਧਰਮਾਂ  ਦੇ  ਲੋਕਾਂ  ਦਾ  ਆਦਰ  ਕਰਦੇ  ਨੇ

ਕੈਨੇਡਾ  ਦਾ  ਰੱਖਿਆ  ਮੰਤਰੀ  ਸਿੱਖ  ਹੈ

ਭਾਰਤ  ਸਰਕਾਰ  ਵਿਚ  ਇੰਨੇ  ਸਿੱਖ  ਨਹੀਂ  ਹੋਣਗੇ  ਜਿੰਨੇ  ਕੈਨੇਡਾ  ਸਰਕਾਰ  ਵਿਚ  ਹਨ |

justin-trudeau-harjit-sajjan

ਉਹ  ਮੁਸਲਮਾਨਾਂ  ਨੂੰ  ਖਾਸ  ਮਹੱਤਵ  ਦਿੰਦੇ  ਨੇ

ਜਦੋਂ  ਸੀਰੀਆ  ਦੇ  ਹਾਲਾਤ  ਖ਼ਰਾਬ  ਹੋਏ  ਤੇ  ਓਹਨਾ  ਨੇ  ਹਜ਼ਾਰਾਂ  ਸ਼ਰਨਾਰਥੀਆਂ  ਨੂੰ  ਆਪਣੇ  ਦੇਸ਼  ਵਿਚ  ਵਸਾਇਆ  ਅਤੇ  ਰਹਿਣ  ਦੀ  ਥਾਂ  ਦਿੱਤੀ  |

justin-trudeau-syrian-refugees

ਜਦੋਂ  ਅਮਰੀਕਾ  ਦੇ  ਰਾਸ਼ਟਰਪਤੀ  ਡੋਨਾਲਡ  ਟਰੰਪ  ਨੇ  ਕੁਝ  ਮੁਸਲਮਾਨ  ਦੇਸ਼ਾਂ  ਤੇ  ਯਾਤਰਾ  ਦੀ  ਪਾਬੰਧੀ  ਲਾ  ਦਿੱਤੀ , ਤੇ  ਜਸਟਿਨ  ਟਰੂਡੋ  ਨੇ  ਓਹੀ  ਲੋਕਾਂ  ਦਾ  ਆਪਣੇ  ਦੇਸ਼  ਦੇ  ਵਿਚ  ਸਵਾਗਤ  ਕਿੱਤਾ  |

justin-trudeau-syrian-refugees-2

ਉਹਨਾਂ  ਨੇ  ਨੋਬਲ  ਪੁਰਸਕਾਰ  ਵਿਜੇਤਾ  ਮਲਾਲਾ  ਨੂੰ  ਖਾਸ  ਕੈਨੇਡਾ  ਦੀ  ਨਾਗਰਿਕਤਾ  ਦਿੱਤੀ  ਹੋਇ  ਹੈ  |

justin-trudeau-malala

ਉਹ  ਹਿੰਦੂਆਂ  ਦਾ  ਵੀ  ਸਤਿਕਾਰ  ਕਰਦੇ  ਨੇ

justin-trudeau-hindu-temple

ਆਉਣ  ਵਾਲੇ  ਸਮੇਂ  ਵਿਚ  ਕੈਨੇਡਾ  ਨੇ  ਬਾਹਰਲੇ  ਮੁਲਕਾਂ  ਦੇ  10  ਲੱਖ  ਲੋਕਾਂ  ਨੂੰ  ਵਸਾਉਣਾ  ਹੈ , ਜਿਸਦੇ  ਵਿਚ  ਡਾਕਟਰ , ਇੰਜੀਨਿਯਰ , ਪਲੰਬਰ , ਮਕੈਨਿਕ , ਮੈਨੇਜਰ  –  ਸਬ  ਚੰਗੇ – ਚੰਗੇ  ਲੋਕਾਂ  ਨੂੰ  ਕੈਨੇਡਾ  ਦਾ  ਵੀਜ਼ਾ  ਮਿਲੂਗਾ |

4.  ਉਹ  ਬੁੱਧੀਮਾਨ  ਅਤੇ  ਮਿਹਨਤੀ  ਨੇ

ਜਸਟਿਨ  ਟਰੂਡੋ  ਨੇ  ਇੰਜੀਨੀਰਿੰਗ  ਪੜ੍ਹੀ  ਹੋਇ  ਹੈ  ਅਤੇ  ਮੰਤਰੀ  ਬਣਨ  ਤੋਂ  ਪਹਿਲਾਂ  ਅਧਿਆਪਕ  ਸਨ | ਉਹ  ਇੰਨੇ  ਪੜ੍ਹੇ  ਹੋਏ  ਨੇ  ਕਿ  ਇਕ  ਬਾਰ  ਉਹਨਾਂ  ਨੇ  ਭਰੀ  ਸਭਾ  ਵਿਚ  ਪੱਤਰਕਾਰਾਂ  ਨੂੰ  quantum computing  ਬਾਰੇ  ਦੱਸਿਆ , ਜੋ  ਕਿ  ਕੰਪਿਊਟਰ  ਵਿਚ  ਇਕ  ਬਹੁਤ  ਹੀ  ਨਾਵਾਂ  ਸੰਕਲਪ  ਹੈ |

ਕੇਵਲ  ਦਿਮਾਗੀ  ਤੋਰ  ਤੇ  ਹੀ  ਨਹੀਂ , ਉਹ  ਸ਼ਾਰੀਰਿਕ  ਤੋਰ  ਤੇ  ਵੀ  ਫਿੱਟ  ਨੇ  | ਸਵੇਰੇ  ਉਠਕੇ  ਉਹ  ਯੋਗਾ  ਵੀ  ਕਰਦੇ  ਨੇ  |

justin-trudeau-yoga

ਇੰਨਾ  ਕਾਬਿਲ  ਹੋਣ  ਦੇ  ਬਾਵਜੂਦ  ਉਹਨਾਂ  ਵਿਚ  ਬਿਲਕੁਲ  ਵੀ  ਘਮੰਡ  ਨਹੀਂ  ਹੈ |

justin-trudeau-diwali-3

5.  ਉਹ  ਚਾਹੁੰਦੇ  ਨੇ  ਕਿ  ਬੱਚਿਆਂ  ਨੂੰ  ਚੰਗੀ  ਸਿੱਖਿਆ  ਮਿਲੇ

ਬੱਚਿਆਂ  ਨਾਲ  ਓਹਨਾ  ਦਾ  ਖਾਸ  ਲਗਾਵ  ਹੈ :

ਚਾਹੇ  ਉਹ  ਕਾਲਜ  ਦੇ  ਹੋਣ

justin-trudeau-students

ਜਾਂ  ਫੇਰ  ਸਕੂਲ  ਦੇ  ਹੋਣ

justin-trudeau-kids-1

ਜਾਂ  ਫੇਰ  ਨਿਆਣੇ  ਹੋਣ

justin-trudeau-baby

ਹਾਲ  ਵਿਚ  ਹੀ  ਉਹਨਾਂ  ਨੇ  IIM Ahmedabad  ਦੇ  ਬੱਚਿਆਂ  ਨੂੰ  ਇਕ  ਬੜਾ  ਹੀ  ਪ੍ਰੇਰਕ  ਭਾਸ਼ਣ  ਦਿੱਤਾ  ਅਤੇ  ਦਿਲਾਸਾ  ਦਿੱਤਾ  ਕਿ  ਉਹਨਾਂ  ਦਾ  ਜੋ  ਵੀ  ਧਰਮ  ਜਾਂ  ਜਾਤ  ਹੋਵੇ , ਕੈਨੇਡਾ  ਉਹਨਾਂ  ਦਾ  ਸਵਾਗਤ  ਕਰੂਗਾ  | ਉਹਨਾਂ  ਦੀ  ਇੱਛਾ  ਹੈ  ਕਿ  ਦੁਨੀਆਂ  ਤੇ  ਵਧੀਆ  ਤੋਂ  ਵਧੀਆ  ਬੱਚੇ  ਕੈਨੇਡਾ  ਆਕੇ  ਪੜ੍ਹਨ  ਅਤੇ  ਸਫਲ  ਜ਼ਿੰਦਗੀ  ਬਣਾਉਣ  | ਉਹਨਾਂ  ਨੇ  ਸਾਫ਼  ਸ਼ਬਦਾਂ  ਵਿੱਚ  ਬੱਚਿਆਂ  ਨੂੰ  ਕਿਹਾ  ਹੈ  “You have the gift of education but we have to make sure everyone has that” | ਇਹ  ਉਹਨਾਂ  ਕਰਕੇ  ਹੀ  ਹੈ  ਕਿ  ਅੱਜ  ਦੇ  ਸਮੇਂ  ਪੜ੍ਹਾਈ  ਕਰਨ  ਵਾਸਤੇ  ਕੈਨੇਡਾ  ਤੋਂ  ਵਧੀਆ  ਕੋਈ  ਮੁਲਕ  ਨਹੀਂ  |

6.  ਦੂਜੇ  ਦੇਸ਼ਾਂ  ਦੇ  ਲੋਕ  ਵੀ  ਉਹਨਾਂ  ਦੀ  ਇੱਜ਼ਤ  ਕਰਦੇ  ਨੇ

ਰਿਸਰਚ  ਆਈ  ਹੈ  ਜਿਸ  ਵਿੱਚ  ਪਤਾ  ਲੱਗਿਆ  ਹੈ  ਕਿ  ਐਦਾਂ  ਦੀ  ਬਥੇਰੀ  ਜਨਤਾ  ਹੈ  ਜਿਹੜੀ  ਕੈਨੇਡਾ  ਜਾਣਾ  ਚਾਹੁੰਦੀ  ਹੈ  ਸਿਰਫ਼  ਐਸ  ਕਰਕੇ  ਕਿ  ਜਸਟਿਨ  ਟਰੂਡੋ  ਉਹਨਾਂ  ਦਾ  ਪ੍ਰਧਾਨ  ਮੰਤਰੀ  ਹੈ  | ਲੋਕਾਂ  ਨੂੰ  ਪਤਾ  ਹੈ  ਕਿ  ਟਰੂਡੋ  ਬਹੁਤ  ਵਧੀਆ  ਕੰਮ  ਕਰਦੇ  ਪਏ  ਨੇ  ਅਤੇ  ਉਹਨਾਂ  ਦੇ  ਪ੍ਰਸ਼ਾਸਨ  ਅਧੀਨ  ਵਿੱਚ  ਕੈਨੇਡਾ  ਹੋਰ  ਤਰੱਕੀ  ਕਰੇਗਾ |

justin-trudeau-6

ਉਹ  ਚਾਹੁੰਦੇ  ਨੇ  ਕਿ  ਭਾਰਤ  ਨਾਲ  ਉਹਨਾਂ  ਦੇ  ਚੰਗੇ  ਸੰਬੰਧ  ਰਹਿਣ  | ਇਸਦੇ  ਚਲਦੇ  ਉਹਨਾਂ  ਨੇ  100  ਸਾਲ  ਪਹਿਲਾਂ  ਹੋਏ  “ਕਾਮਾਗਾਟਾ  ਮਾਰੂ”  ਹਾਦਸੇ  ਲਈ  ਮਾਫ਼ੀ  ਵੀ  ਮੰਗੀ  ਅਤੇ  ਮੋਦੀ  ਜੀ  ਨਾਲ  ਵਿਸ਼ੇਸ਼  ਸੰਬੰਧ  ਬਣਾ  ਕੇ  ਰੱਖਦੇ  ਨੇ  |

justin-trudeau-modi-1

ਅੱਜ  ਦੇ  ਸਮੇਂ  ਵਿੱਚ  ਉਹਨਾਂ  ਨੇ  ਧਰਮ  ਨਿਰਪੇਖਤਾ (secularism) ਦੀ  ਇਕ  ਬਹੁਤ  ਵੱਡੀ  ਮਿਸਾਲ  ਰੱਖੀ  ਹੈ  ਦੁਨੀਆਂ  ਦੇ  ਸਾਮਣੇ | ਸਾਡੀ  ਦੁਆ  ਹੈ  ਕਿ  ਰੱਬ  ਉਹਨਾਂ  ਦਾ  ਭਲੇ  ਕਰੇ  | ਇੱਦਾ  ਹੀ  ਉਹ  ਵਧੀਆ  ਤੋਂ  ਵਧੀਆ  ਕੰਮ  ਕਰਦੇ  ਰਹਿਣ  ਅਤੇ  ਲੋਕਾਂ  ਨੂੰ  ਚੰਗੇ  ਇਨਸਾਨ  ਬਣਨ  ਦੀ  ਸਿੱਖਿਆ  ਦਿੰਦੇ  ਰਹਿਣ  |

via GIPHY